ਸ਼ਾਹ ਹੁਸੈਨ ਕਾਵਿ:  ਵਿਸਮਾਦੀ ਅਨੁਭਵ

Authors

  • ਡਾ. ਮਨਦੀਪ ਸਿੰਘ ਐਸੋਸੀਏਟ ਪ੍ਰੋਫੈਸਰ, ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ, ਖਿਆਲਾ, ਜਲੰਧਰ Author https://orcid.org/0009-0002-3372-2379

DOI:

https://doi.org/10.59828/ijmrast.v4i10.329

Keywords:

ਸ਼ਾਹ ਹੁਸੈਨ ਕਾਵਿ, ਸੂਫ਼ੀਵਾਦ, ਵਿਸਮਾਦ, ਵਿਸਮਾਦੀ ਅਨੁਭਵ

Abstract

ਸ਼ਾਹ ਹੁਸੈਨ ਦੇ ਸਮੁੱਚੇ ਕਾਵਿ ਵਿੱਚ ਵਿਸਮਾਦੀ ਰਹੱਸ-ਅਨੁਭੂਤੀ ਦੀ ਅਭਿਵਿਅਕਤੀ ਹੋਈ ਹੈ। ਸ਼ਾਹ ਹੁਸੈਨ ਅਨੁਸਾਰ ਸੂਫ਼ੀ ਸਾਧਨਾ ਦਾ ਅੰਤਿਮ ਲਕਸ਼ ਕਿਤੇ ਬਾਹਰਵਾਰ ਨਾ ਹੋ ਕੇ ਅੰਤਰਮਨ ਦੀਆਂ ਧੁਰ ਡੂੰਘਾਈਆਂ ਵਿਚ ਸਥਿਤ ਹੈ। ਉਸ ਦਾ ਵਿਸਮਾਦੀ ਅਨੁਭਵ ਗ੍ਰੰਥਾਂ ਸ਼ਾਸਤਰਾਂ ਦੇ ਅਧਿਐਨ ਉੱਤੇ ਨਹੀਂ, ਅੰਤਰਮੁਖੀ ਰੂਹਾਨੀ ਮਸਤੀ ਦੇ ਆਲਮ ਉੱਤੇ ਅਧਾਰਿਤ ਹੈ। ਸ਼ਾਹ ਹੁਸੈਨ ਦਾ ਵਿਸਮਾਦੀ ਅਨੁਭਵ ‘ਵਹਿਦਤ-ਉਲ-ਵਜੂਦ’ ਸੰਕਲਪ ਰਾਹੀਂ ਜਾਗਦਾ ਹੈ। ਕਿਉਂਕਿ ਸ਼ਾਹ ਹੁਸੈਨ ਦੇ ਖ਼ੁਦਾ ਦਾ ਵਾਸਾ ਸਾਰੇ ਦਿਖਦੇ ਅਤੇ ਅਣਦਿਖਦੇ ਸੰਸਾਰ ਵਿੱਚ ਹੈ। ਆਪਣੀ ਇਸੇ ਦ੍ਰਿਸ਼ਟੀ ਕਾਰਨ ਸ਼ਾਹ ਹੁਸੈਨ ਸਮਾਅ ਰਾਹੀਂ ਸਿੱਧਾ ਵਾਦੀ-ਏ-ਹੈਰਤ ਪਹੁੰਚਣ ਵਿੱਚ ਕਾਮਯਾਬ ਹੋਇਆ ਜਿੱਥੇ ਵਿਸਮਾਦੀ ਅਨੁਭਵ ਰਾਹੀਂ ਰੂਹ ਮੌਲਦੀ ਹੈ। ਇਸ ਖੋਜ ਪੱਤਰ ਦਾ ਮੁੱਖ ਉਦੇਸ਼ ਸ਼ਾਹ ਹੁਸੈਨ ਕਾਵਿ ਵਿੱਚ ਉਸਦੇ ਵਿਸਮਾਦੀ ਅਨੁਭਵ ਪਿੱਛੇ ਕਾਰਜਸ਼ੀਲ ਅਧਿਆਤਮਕ ਸੰਕਲਪਾਂ ਦੀ ਤਲਾਸ਼ ਕਰਨਾ ਅਤੇ ਵਿਸਮਾਦੀ ਅਨੁਭਵ ਦੀ ਅਭਿਵਿਅਕਤੀ ਦੇ ਪ੍ਰਮੁੱਖ ਬਿੰਦੂਆਂ ਨੂੰ ਉਘਾੜਨਾ ਹੈ।

Downloads

Published

2026-10-30

How to Cite

ਸ਼ਾਹ ਹੁਸੈਨ ਕਾਵਿ:  ਵਿਸਮਾਦੀ ਅਨੁਭਵ. (2026). International Journal of Multidisciplinary Research in Arts, Science and Technology, 4(10), 70-77. https://doi.org/10.59828/ijmrast.v4i10.329