ਅਮਨਪਾਲ ਸਾਰਾ ਦੀਆਂ ਕਹਾਣੀਆਂ ਵਿੱਚ ਨਾਰੀ-ਚੇਤਨਾ ਅਤੇ ਨਵੀਂ ਪੀੜ੍ਹੀ ਦੇ ਅੰਤਰ-ਦਵੰਦ
DOI:
https://doi.org/10.59828/ijmrast.v4i8.301Keywords:
ਪਰਵਾਸੀ ਪੰਜਾਬੀ ਕਹਾਣੀ, ਨਵੀਂ ਪੀੜ੍ਹੀ, ਨਾਰੀ ਹੋਂਦ ਤੇ ਮਨੋਵਿਗਿਆਨ , ਪੁਰਖ-ਪ੍ਰਭੂਤਾ , ਭਾਸ਼ਾਈ-ਸੱਭਿਆਚਾਰਕ ਪਛਾਣ , ਲਿੰਗ ਭੇਦ-ਭਾਵ , ਆਤਮਿਕ ਸੰਘਰਸ਼.Abstract
ਪਰਵਾਸੀ ਪੰਜਾਬੀ ਸਾਹਿਤ ਵਿਸ਼ੇਸ਼ ਤੌਰ ਉੱਤੇ ਪਰਵਾਸੀ ਪੰਜਾਬੀ ਕਹਾਣੀ ਪੰਜਾਬੀ ਮਨ ਦੇ ਅਨੁਭਵਾਂ, ਸੱਭਿਆਚਾਰਕ ਤਬਦੀਲੀਆਂ ਅਤੇ ਨਾਰੀ ਹੋਂਦ ਦੇ ਸਮਾਜਿਕ-ਮਨੋਵਿਗਿਆਨਿਕ ਪੱਖਾਂ ਦਾ ਗੰਭੀਰ ਵਿਸ਼ਲੇਸ਼ਣ ਕਰਦੀ ਹੈ । ਪਰਵਾਸੀ ਪੰਜਾਬੀ ਕਹਾਣੀ ਵਿਦੇਸ਼ੀ ਧਰਤੀ ਉੱਤੇ ਆਪਣੀਆਂ ਜੜ੍ਹਾਂ ਨਾਲੋਂ ਟੁੱਟਣ-ਜੁੜਨ ਦੇ ਸੰਘਰਸ਼ ਅਤੇ ਯਥਾਰਥ ਨੂੰ ਬਾਰੀਕੀ ਨਾਲ ਪੇਸ਼ ਕਰਦੀ ਹੈ । ਅਮਨਪਾਲ ਸਾਰਾ ਵਰਗੇ ਪ੍ਰਮੁੱਖ ਪਰਵਾਸੀ ਪੰਜਾਬੀ ਕਹਾਣੀਕਾਰਾਂ ਦੀਆਂ ਕਹਾਣੀਆਂ ਵਿੱਚ ਬੇਗਾਨੀ ਧਰਤੀ ਉੱਤੇ ਨਵੀਂ ਪੀੜ੍ਹੀ ਅਤੇ ਪੰਜਾਬੀ ਔਰਤ ਦੀ ਦੁਚਿੱਤੀ, ਅੰਦਰੂਨੀ ਸੰਘਰਸ਼, ਆਜ਼ਾਦੀ ਦੀ ਪੁਕਾਰ ਅਤੇ ਪੁਰਖ-ਪ੍ਰਭੂਤਾਵਾਦੀ ਸੰਸਕਾਰਾਂ ਨਾਲ ਉਸ ਦੀ ਟੱਕਰ ਨੂੰ ਸੰਵੇਦਨਸ਼ੀਲਤਾ ਨਾਲ ਉਕੇਰਿਆ ਗਿਆ ਹੈ । ਇਹ ਖੋਜ ਪੱਤਰ ਭਾਰਤੀ ਸਮਾਜ ਵਿੱਚ ਪ੍ਰਾਚੀਨ ਕਾਲ ਤੋਂ ਚਲੀ ਆ ਰਹੀ ਪੁਰਖ-ਪ੍ਰਭੂਤਾ, ਲਿੰਗ-ਭੇਦ ਅਤੇ ਨਾਰੀ ਅਧੀਨਗੀ ਦੀ ਸਥਿਤੀ ਦਾ ਵਿਸ਼ਲੇਸ਼ਣ ਕਰਦਿਆਂ ਇਹ ਦਰਸਾਉਂਦਾ ਹੈ ਕਿ ਕਿਵੇਂ ਅਮਨਪਾਲ ਸਾਰਾ ਦੀ ਗਲਪ-ਦ੍ਰਿਸ਼ਟੀ ਵਿੱਚ ਔਰਤ ਆਪਣੇ ਸਰੀਰਕ ਤੇ ਆਤਮਿਕ ਅਧਿਕਾਰਾਂ ਲਈ ਜੂਝਦੀ ਹੋਈ ਇੱਕ ਨਵੀਂ ਸੱਭਿਆਚਾਰਕ ਤੇ ਮਨੋਵਿਗਿਆਨਿਕ ਪਛਾਣ ਦਾ ਨਿਰਮਾਣ ਕਰਦੀ ਹੈ । ਇਹ ਨਵੀਂ ਪੀੜ੍ਹੀ ਦੀ ਜਦੋਂ ਜਹਿਦ ਨੂੰ ਵੀ ਬਾਖੂਬੀ ਦਰਸਾਉਂਦੀ ਹੈ ।
Downloads
Published
Issue
Section
License
Copyright (c) 2026 International Journal of Multidisciplinary Research in Arts, Science and Technology

This work is licensed under a Creative Commons Attribution-NonCommercial 4.0 International License.




