ਗੁਰਬਾਣੀ ਅਧਿਆਤਮਕਤਾ, ਵਾਸਤਵਿਕ ਜੀਵਨ-ਜਾਚ ਅਤੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ
DOI:
https://doi.org/10.59828/ijmrast.v4i5.277Keywords:
ਸਚਿਆਰਾ ਮਨੁੱਖ, ਮੁੱਲਵਾਨ ਤੋਂ ਅਮੁੱਲਤਾ, ਪਵਿੱਤਰ ਜੀਵਨ, ਅਮਲ, ਸਾਦਗੀ, ਨਿਰਭਉ ਅਤੇ ਨਿਰਵੈਰ।Abstract
ਸਮੁੱਚੇ ਰੂਪ ਵਿਚ ਵਿਚਾਰਦਿਆਂ ਕਿਹਾ ਜਾ ਸਕਦਾ ਹੈ ਕਿ, ਜੀਵਨ ਨੂੰ ਇਹਦੇ ਅਸਲੇ ਨਾਲ ਜੋੜਨ ਦਾ ਪਹਿਲਾ ਕਦਮ ਦਿਖਾਵੇਬਾਜ਼ੀ ਤੋਂ ਉੱਪਰ ਉੱਠ ਕੇ ਸਾਦਗੀ ਅਤੇ ਕਿਰਤ ਕਰਮ ਵਿਚ ਰੁੱਝ ਕੇ ਅਪਣਾਉਣ ਨਾਲ ਹੀ ‘ਨਿਰਭਉ‘ ਅਤੇ ‘ਨਿਰਵੈਰੁ‘ ਹੋ ਕੇ ਦੇਖਿਆ ਜਾ ਸਕਦਾ ਹੈ। ਜਿਥੇ ਜਾ ਕੇ ਊਚ-ਨੀਚ, ਵੱਡੇ-ਛੋਟੇ, ਇਸਤਰੀ-ਮਰਦ ਆਦਿ ਦੇ ਸਮੁੱਚੇ ਭੇਦ-ਭਾਵ ਮਿਟ ਜਾਣ ਜਾਂ ਖ਼ਤਮ ਹੋ ਜਾਣ। ਸੰਬੰਧਿਤ ਖੋਜ ਪੇਪਰ ਦਾ ਮਨੋਰਥ ਕੇਵਲ ਅਧਿਆਤਮਿਕਤਾ ਦੇ ਮਾਰਗ ਰਾਹੀਂ ਵਾਸਤਵਿਕ ਜੀਵਨ ਜਿਊਣ ਦੀ ਜਾਂਚ ਤਰਜ਼ ਏ ਜ਼ਿੰਦਗੀ ਉੱਤੇ ਆਧਾਰਿਤ ਹੈ, ਭਾਵ “ਕਿਵ ਸਚਿਆਰਾ ਹੋਈਐ...“ ਕਿ ਸੰਸਾਰ ਅੰਦਰ ਰਹਿੰਦਿਆਂ ਇਕ ਮਨੁੱਖ ਨੂੰ ਕਿਹੋ-ਜਿਹਾ ਜੀਵਨ ਜਿਊਣਾ ਚਾਹੀਦਾ ਹੈ ਤਾਂ ਜੋ ਸਚਿਆਰੇ ਮਨੁੱਖ ਭਾਵ ਚੰਗੇ ਇਨਸਾਨ ਬਣ ਸਕੀਏ। ਪੂਰਨ ਰੂਪ ਵਿਚ ਗੁਰਬਾਣੀ ਅਨੁਸਾਰ ਜੀਵਨ ਨੂੰ ਢਾਲਣਾ ਹਾਰੀ-ਸਾਰੀ (ਹਰ ਆਮ) ਦਾ ਕੰਮ ਨਹੀਂ, ਪਰ ਫਿਰ ਵੀ ਇਨਸਾਨ ਇਸ ਫ਼ਾਨੀ ਸੰਸਾਰ ਵਿਚ ਕੀ ਕਰਨ ਆਇਆ ਹੈ? ਕੀ ਕਰ ਰਹੀ ਹੈ ਅਤੇ ਉਹਨੇ ਏਹ ਸੰਸਾਰ ਤੋਂ ਕੀ ਲੈ ਕੇ ਜਾਣਾ ਹੈ? ਗੁਰਬਾਣੀ ਦੇ ਅਸੀਂ ਕਿਨ੍ਹਾਂ ਕੁ ਨੇੜੇ ਹਾਂ, ਇਹ ਜਾਨਣ ਲਈ ਸਾਨੂੰ ਆਪਣੇ ਜੀਵਨ ਅਮਲਾਂ ਦੀ ਸਮੁੱਚੀ ਛਾਣ-ਬੀਣ ਕਰਨੀ ਅਤਿ ਜ਼ਰੂਰੀ ਹੋਵੇਗੀ। ਸੋ, ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸ ਗੁਰੂ ਸਹਿਬਾਨਾਂ ਦੇ ਸਮੁੱਚੇ ਗੁਰੂ ਜੀਵਨ ਤੋਂ ਇਸਦੀ ਪ੍ਰੇਰਨਾ ਲਈ ਜਾ ਸਕਦੀ ਹੈ ਤਾਂ ਜੋ ਜੀਵਨ ਨੂੰ ਸਾਦਗੀ ਦੇ ਨੇੜੇ ਲਿਆ ਸਕੀਏ, ਪਦਾਰਥਕਤਾਂ ਤੋਂ ਉੱਪਰ ਉੱਠ ਕੇ ਸ੍ਰਿਸ਼ਟੀ ਦੀ ਸਿਰਜਨਾਤਮਕ ਸ਼ਕਤੀ ਦਾ ਅਨੁਭਵ ਵੀ ਕਰ ਸਕੀਏ, ਭਾਵੇਂ ਇਸ ਪਰਚੇ ਰਾਹੀਂ ਗੁਰੂ ਤੇਗ਼ ਬਹਾਦਰ ਸਾਹਿਬ ਦੇ ਜੀਵਨ ਨੂੰ ਆਧਾਰ ਬਣਾਇਆ ਹੈ ਪਰੰਤੂ ਇਨ੍ਹਾਂ ਤੱਥਾਂ ਦੀ ਰੂਪਮਾਨਗੀਂ ਗੁਰੂ ਨਾਨਕ ਸਾਹਿਬ ਤੋਂ ਲੈ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਤੱਕ ਦੇ ਸਮੁੱਚੇ ਗੁਰੂ ਜੀਵਨ ਵਿਚ ਦ੍ਰਿਸ਼ਟਮਾਨ ਹੋ ਰਹੀ ਹੈ।
Downloads
Published
Issue
Section
License
Copyright (c) 2026 International Journal of Multidisciplinary Research in Arts, Science and Technology (IJMRAST)

This work is licensed under a Creative Commons Attribution-NonCommercial 4.0 International License.




