ਜਰਨੈਲ ਸਿੰਘ ਦੀ ਸਵੈ-ਜੀਵਨੀ: ਜੀਵਨ ਸੰਘਰਸ਼ ਦੀ ਬਹੁ-ਪਰਤੀ ਗਾਥਾ
DOI:
https://doi.org/10.61778/ijmrast.v4i2.233Keywords:
ਮਾਨਵਵਾਦ, ਚਿੰਤਨ,ਚੇਤਨਾ-ਪ੍ਰਵਾਹ, ਦੁਖਾਂਤ, ਵਿਸ਼ਲੇਸ਼ਣ, ਨਾਰਸਿਸਟ, ਸੰਵੇਦਨਾ, ਬਿਰਤਾਂਤ.Abstract
ਸਵੈ-ਜੀਵਨੀ ਰਚਨਾ ਦਾ ਉਦੇਸ਼ ਸਮਾਜਿਕ ਵੀ ਹੁੰਦਾ ਹੈ। ਇਸ ਵਿਧਾ ਰਾਹੀਂ ਸਵੈ-ਜੀਵਨੀਕਾਰ ਆਪਣੀ ਜੀਵਨ-ਯਾਤਰਾ ਵਿੱਚੋਂ ਪ੍ਰਾਪਤ ਅਨੁਭਵ ਤੇ ਤਜਰਬਿਆਂ ਨੂੰ ਦੂਸਰਿਆਂ ਨਾਲ ਸਾਂਝਾ ਕਰਦਾ ਹੈ। ਮਨੁੱਖ ਜਾਤੀ ਵਿੱਚ ਹਰ ਮਨੁੱਖ ਦੂਸਰੇ ਤੋਂ ਅਲੱਗ ਹੈ, ਭਿੰਨ ਹੈ। ਹਰੇਕ ਮਨੁੱਖ ਦਾ ਆਪਣਾ ਵੱਖਰਾ ਜੀਵਨ-ਅਨੁਭਵ, ਦ੍ਰਿਸ਼ਟੀਕੋਣ ਤੇ ਪ੍ਰਸਥਿਤੀਆਂ ਹਨ। ਇਸੇ ਲਈ ਹਰੇਕ ਦੀ ਜੀਵਨ ਗਾਥਾ ਵੀ ਦੂਸਰਿਆਂ ਨਾਲੋਂ ਵਿਲੱਖਣ ਹੁੰਦੀ ਹੈ। ਸਵੈ-ਜੀਵਨੀ ਉਹ ਵਿਸ਼ੇਸ਼ ਸਾਹਿਤਕ ਵਿਧਾ ਹੈ ਜਿਸ ਰਾਹੀਂ ਉਹ ਆਪਣੀ ਇਸ ਦਾਸਤਾਂ ਨੂੰ ਸਭ ਨਾਲ ਸਾਂਝਿਆ ਕਰਦਾ ਹੈ। ਇਸ ਦੇ ਮਾਧਿਅਮ ਰਾਹੀਂ ਹੀ ਕਿਸੇ ਮਨੁੱਖ ਦੇ ਜੀਵਨ ਸੰਘਰਸ਼ ਨੂੰ ਸਮਝਿਆ/ਜਾਣਿਆ ਜਾ ਸਕਦਾ ਹੈ। ਤੇ ਅਜੋਕੇ ਯੁੱਗ ਵਿੱਚ ਮਨੁੱਖ ਹੁਣ ਬੀਤੇ ਸਮੇਂ ਦੀ ਤਰ੍ਹਾਂ ਨਾਇਕ ਵਜੋਂ ਨਹੀਂ ਬਲਕਿ ਮੁੱਖ ਪਾਤਰ ਦੇ ਤੌਰ' ਤੇ ਸਵੈ-ਜੀਵਨੀ ਵਿੱਚ ਵਿਚਰਦਾ ਹੈ। ਆਮ ਸਧਾਰਨ ਮਨੁੱਖ ਦੀ ਤਰ੍ਹਾਂ ਹੀ ਜੀਵਨ ਸੰਘਰਸ਼ ਕਰਦਿਆਂ ਵਿਭਿੰਨ ਪ੍ਰਸਥਿਤੀਆਂ ਦਾ ਸਾਹਮਣਾ ਕਰਦਿਆਂ, ਆਪਣੇ ਗੁਣਾਂ, ਕਮਜ਼ੋਰੀਆਂ, ਸੰਭਾਵਨਾਵਾਂ ਸਮੇਤ ਸਾਡੇ ਸਨਮੁੱਖ ਪੇਸ਼ ਹੁੰਦਾ ਹੈ।
Downloads
Published
Issue
Section
License
Copyright (c) 2026 International Journal of Multidisciplinary Research in Arts, Science and Technology

This work is licensed under a Creative Commons Attribution-NonCommercial 4.0 International License.




