ਨਾਨਕ  ਸਿੰਘ  ਦੇ  ਨਾਵਲਾਂ  ਵਿੱਚ  ਭਾਰਤੀ  ਦਾਰਸ਼ਨਿਕ  ਚਿੰਤਨ  ਅਤੇ  ਨੈਤਿਕ  ਜੀਵਨ-ਦ੍ਰਿਸ਼ਟੀ

Authors

  • ਡਾ. ਸੰਦੀਪ ਸਿੰਘ ਮੁੰਡੇ ਪ੍ਰਿੰਸੀਪਲ, ਗੁਰੂ ਹਰਗੋਬਿੰਦ ਸਾਹਿਬ ਪੀਜੀ ਕਾਲਜ, ਸੀ.ਸੀ. ਹੈਡ, ਸ੍ਰੀ ਗੰਗਾਨਗਰ (ਰਾਜ.) ਕਨਵੀਨਰ ਪੰਜਾਬੀ, ਮਹਾਰਾਜਾ ਗੰਗਾ ਸਿੰਘ ਯੂਨੀਵਰਸਿਟੀ, ਬੀਕਾਨੇਰ (ਰਾਜ.) Author

DOI:

https://doi.org/10.61778/ijmrast.v3i12.208

Keywords:

ਨਾਨਕ ਸਿੰਘ, ਭਾਰਤੀ ਦਾਰਸ਼ਨਿਕ ਚਿੰਤਨ, ਨੈਤਿਕ ਜੀਵਨ-ਦ੍ਰਿਸ਼ਟੀ, ਕਰਮ-ਵਾਦ, ਧਰਮ ਨਿਰਪੱਖਤਾ, ਮਾਨਵਤਾ, ਨਾਰੀ ਚੇਤਨਾ, ਪੰਜਾਬੀ ਨਾਵਲ, ਲੋਕ-ਧਾਰਾ, ਪ੍ਰਤੀਕਾਤਮਿਕ

Abstract

ਇਹ ਖੋਜ-ਪੇਪਰ ਨਾਨਕ ਸਿੰਘ ਦੀ ਨਾਵਲਕਾਰੀ ਦਾ ਅਧਿਐਨ ਭਾਰਤੀ ਦਾਰਸ਼ਨਿਕ ਚਿੰਤਨ ਅਤੇ ਨੈਤਿਕ ਦ੍ਰਿਸ਼ਟੀ ਦੇ ਸੰਦਰਭ ਵਿੱਚ ਪੇਸ਼ ਕਰਦਾ ਹੈ ਇਸ ਦਾ ਮੁੱਖ ਤੱਥ ਇਹ ਹੈ ਕਿ ਨਾਨਕ ਸਿੰਘ ਦੀ ਨਾਵਲਕਾਰੀ  ਸਿਰਫ਼  ਸਮਾਜਿਕ  ਯਥਾਰਥਵਾਦ  ਦੇ  ਦਾਇਰੇ  ਤੱਕ  ਸੀਮਿਤ  ਨਹੀਂ  ਰਹਿੰਦੀ, ਬਲਕਿ ਇਸ ਤੋਂ ਵੀ ਤੋਂ ਵੈਦਿਕ ਚਿੰਤਨ, ਉਪਨਿਸ਼ਦੀ ਆਤਮ-ਗਿਆਨ, ਗੀਤਾ ਦੇ ਕਰਮ-ਯੋਗ, ਅਹਿੰਸਾ ਅਤੇ ਮਾਨਵਤਾ ਦੀ ਸਾਹਿਤਕ ਅਭਿਵਿਅਕਤੀ ਹੈ ਉਨ੍ਹਾਂ ਦੇ ਨਾਵਲਾਂ ਵਿੱਚ ਕਰਮ-ਸਿਧਾਂਤ ਨੈਤਿਕ ਜ਼ਿੰਮੇਵਾਰੀ ਬਣ ਜਾਂਦਾ ਹੈ, ਜਿੱਥੇ ਪਾਤਰਾਂ ਦੇ ਸੁਖ-ਦੁੱਖ ਉਨ੍ਹਾਂ ਦੇ ਕਰਮਾਂ ਦੇ ਅਨੁਸਾਰ ਨਿਸ਼ਚਿਤ ਹੁੰਦੇ ਹਨ ਨਾਨਕ ਸਿੰਘ ਦੀ ਨੈਤਿਕ ਦ੍ਰਿਸ਼ਟੀ ਧਰਮ ਨਿਰਪੱਖਤਾ, ਮਾਨਵੀ ਭਾਈਚਾਰੇ, ਸਮਾਜਿਕ ਨਿਆਂ ਅਤੇ ਨਾਰੀ ਚੇਤਨਾ ਨਾਲ ਗਹਿਰਾਈ ਨਾਲ ਜੁੜੀ ਹੋਈ ਹੈ ਇਸ ਅਧਿਐਨ ਤੋਂ ਸਪਸ਼ਟ ਹੁੰਦਾ ਹੈ ਕਿ ਉਨ੍ਹਾਂ ਦੀਆਂ ਰਚਨਾਵਾਂ ਭਾਰਤੀ ਦਰਸ਼ਨ ਨੂੰ ਲੋਕਧਾਰਾਤਮਿਕ ਅਤੇ ਅਨੁਭਵ-ਗਤ ਰੂਪ ਦੇ ਕੇ ਪਾਠਕ ਦੀ ਸਮਝ ਤੱਕ ਪਹੁੰਚਾਉਂਦੀਆਂ ਹਨ ਇਸ ਤਰ੍ਹਾਂ, ਨਾਨਕ ਸਿੰਘ ਦੇ ਨਾਵਲ ਸਿਰਫ਼ ਸਾਹਿਤ ਹੀ ਨਹੀਂ, ਸਗੋਂ ਨੈਤਿਕ ਸਿੱਖਿਆ ਅਤੇ ਸਮਾਜਿਕ ਸੁਧਾਰ ਦੇ ਸ਼ਕਤੀਸ਼ਾਲੀ ਸਾਧਨ ਹਨ

Downloads

Published

2025-12-30

How to Cite

ਨਾਨਕ  ਸਿੰਘ  ਦੇ  ਨਾਵਲਾਂ  ਵਿੱਚ  ਭਾਰਤੀ  ਦਾਰਸ਼ਨਿਕ  ਚਿੰਤਨ  ਅਤੇ  ਨੈਤਿਕ  ਜੀਵਨ-ਦ੍ਰਿਸ਼ਟੀ. (2025). International Journal of Multidisciplinary Research in Arts, Science and Technology, 3(12), 15-27. https://doi.org/10.61778/ijmrast.v3i12.208