ਗੁਰੂ ਤੇਗ ਬਹਾਦਰ ਬਾਣੀ ਅਤੇ ਮਨੋਵਿਸ਼ਲੇਸ਼ਣਵਾਦ:ਮਨੋਵਿਸ਼ਲੇਸ਼ਣਕ ਜੀਵਨ-ਮਰਨ ਪ੍ਰਵਿਰਤੀਆਂ ਦੇ ਵਿਸ਼ੇਸ਼ ਸੰਦਰਭ ਵਿੱਚ
DOI:
https://doi.org/10.61778/ijmrast.v3i5.148Keywords:
ਮੌਤ ਪ੍ਰਵਿਰਤੀ, ਜੀਵਨ ਪ੍ਰੇਰਨਾ, ਆਤਮਿਕ ਮੁਕਤੀ, ਨਾਸ਼ਵਾਨਤਾ, ਅਡੋਲਤਾ, ਮਨੋਵਿਗਿਆਨਕ ਸੰਤੁਲਨ.Abstract
ਗੁਰੂ ਤੇਗ ਬਹਾਦਰ ਜੀ ਦੀ ਬਾਣੀ, ਮਨੋਵਿਗਿਆਨ ਦੇ ਫ਼ਰਾਇਡੀ ਸਿਧਾਂਤ ਦੇ ਸੰਦਰਭ ਵਿੱਚ, ਜੀਵਨ ਅਤੇ ਮੌਤ ਦੇ ਮਨੁੱਖੀ ਸੰਘਰਸ਼ ਲਈ ਇੱਕ ਡੂੰਘੀ ਆਧਿਆਤਮਿਕ ਦ੍ਰਿਸ਼ਟੀ ਪੇਸ਼ ਕਰਦੀ ਹੈ। ਫ਼ਰਾਇਡ ਅਨੁਸਾਰ, ਜੀਵਨ ਪ੍ਰੇਰਨਾ ਰਚਨਾਤਮਕਤਾ ਵੱਲ ਧੱਕਦੀ ਹੈ ਅਤੇ ਮੌਤ ਪ੍ਰਵਿਰਤੀ ਵਿਨਾਸ਼ ਵੱਲ ਖਿੱਚਦੀ ਹੈ, ਜਿਸ ਕਾਰਨ ਅੰਦਰੂਨੀ ਤਣਾਅ ਪੈਦਾ ਹੁੰਦਾ ਹੈ। ਇਸਦੇ ਉਲਟ ਗੁਰੂ ਤੇਗ ਬਹਾਦਰ ਜੀ ਮੌਤ ਨੂੰ ਨਕਾਰਾਤਮਕ ਸ਼ਕਤੀ ਨਹੀਂ, ਸਗੋਂ ਇੱਕ ਕੁਦਰਤੀ ਅਤੇ ਅਟੱਲ ਸੱਚ ਮੰਨਦੇ ਹਨ। ਉਨ੍ਹਾਂ ਦਾ ਕੇਂਦਰੀ ਸੰਦੇਸ਼ ਹੈ ਕਿ ਮਨੁੱਖ ਦਾ ਅਸਲ ਸੰਘਰਸ਼ ਬਾਹਰੀ ਨਹੀਂ, ਸਗੋਂ ਅੰਦਰੂਨੇ ਵਿਕਾਰਾਂ (ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ) ਨਾਲ ਹੈ। ਜਦੋਂ ਮਨੁੱਖ ਇਨ੍ਹਾਂ 'ਤੇ ਕਾਬੂ ਪਾ ਲੈਂਦਾ ਹੈ ਅਤੇ ਸੰਸਾਰਿਕ ਮੋਹ ਤੋਂ ਮੁਕਤ ਹੋ ਜਾਂਦਾ ਹੈ, ਤਾਂ ਮੌਤ ਦਾ ਡਰ ਖਤਮ ਹੋ ਜਾਂਦਾ ਹੈ ਅਤੇ ਇਹ ਆਤਮਿਕ ਮੁਕਤੀ ਦਾ ਦੁਆਰ ਬਣ ਜਾਂਦੀ ਹੈ। ਨਾਸ਼ਵਾਨਤਾ ਦੀ ਸਵੀਕ੍ਰਿਤੀ ਮਨੁੱਖ ਨੂੰ ਅਸਲੀ, ਸਥਾਈ ਖੋਜ- ਆਤਮਿਕ ਸੱਚ ਵੱਲ ਮੋੜਦੀ ਹੈ। ਗੁਰੂ ਜੀ ਦੀ ਸ਼ਹੀਦੀ ਇਸ ਦਰਸ਼ਨ ਦਾ ਜੀਵੰਤ ਪ੍ਰਮਾਣ ਹੈ, ਜਿਸ ਵਿੱਚ ਮੌਤ ਪ੍ਰਵਿਰਤੀ ਨੂੰ ਨੈਤਿਕ ਕੁਰਬਾਨੀ ਅਤੇ ਰਚਨਾਤਮਕ ਪਰਿਵਰਤਨ ਦੀ ਸ਼ਕਤੀ ਵਿੱਚ ਤਬਦੀਲ ਕਰ ਦਿੱਤਾ ਗਿਆ। ਇਸ ਤਰ੍ਹਾਂ, ਉਨ੍ਹਾਂ ਦੀ ਬਾਣੀ ਫ਼ਰਾਇਡ ਦੇ ਮਨੋਵਿਗਿਆਨਿਕ ਚੌਖਟੇ ਅਤੇ ਆਧਿਆਤਮਿਕ ਹੱਲ ਵਿਚਕਾਰ ਇੱਕ ਸੰਵਾਦ ਪੈਦਾ ਕਰਦੀ ਹੈ, ਜੋ ਮੌਤ ਦੇ ਡਰ, ਚਿੰਤਾ ਅਤੇ ਉਦਾਸੀ 'ਤੇ ਕਾਬੂ ਪਾ ਕੇ ਅਡੋਲਤਾ ਅਤੇ ਅਰਥਪੂਰਨ ਜੀਵਨ ਪ੍ਰਾਪਤ ਕਰਨ ਦਾ ਮਾਰਗ ਦਰਸਾਉਂਦੀ ਹੈ।
Downloads
Published
Issue
Section
License
Copyright (c) 2025 International Journal of Multidisciplinary Research in Arts, Science and Technology

This work is licensed under a Creative Commons Attribution-NonCommercial 4.0 International License.




